(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁਗਾਰਾ ਮਿਲਿਆ ਜਦੋਂ ਗੁਰਚਰਨ ਸਿੰਘ ਗੋਰਾਇਆ ਪੀ.ਪੀ.ਐਸ. ਕਪਤਾਨ ਪੁਲਿਸ (ਇੰਨਵੈ:) ਅਤੇ ਰਾਜੇਸ ਸਨੇਹੀ ਬੱਤਾ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਨਸਾ ਸਪਲਾਈ ਕਰਨ ਦਾ ਧੰਦਾ ਕਰਨ ਵਾਲੇ ਗੈਂਗ ਦੇ ਇੱਕ ਮੈਂਬਰ ਨੂੰ ਸਮੇਤ ਨਸੀਲੀਆਂ ਗੋਲੀਆਂ ਅਤੇ ਨਸੀਲੀਆਂ ਸੀਸੀਆਂ ਦੇ ਕਾਬੂ ਕੀਤਾ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਜੁਲਾਈ ਨੂੰ ਸ:ਥ: ਰਛਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸਤ ਅਤੇ ਚੈਕਿੰਗ ਸੱਕੀ ਪੁਰਸਾ ਦੇ ਸਬੰਧ ਵਿੱਚ ਪੁਲਿਸ ਪਾਰਟੀ ਗਸਤ ਕਰਦੀ ਹੋਈ ਪਿੰਡ ਉਦੇਕਰਨ ਤੋਂ ਪਿੰਡ ਬੂੜਾਂ ਗੁਜਰ, ਮੜਮੱਲੂ ਆਦਿ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਲਿੰਕ ਰੋਡ, ਪਿੰਡ ਉਦੇਕਰਨ ਵੱਲੋਂ ਜਾਂਦੀ ਹੋਈ ਜੀ.ਟੀ. ਰੋਡ ਫਿਰੋਜਪੁਰ ਰੋਡ ਤੋਂ ਥੋੜਾ ਪਿੱਛੇ ਸੀ ਤਾਂ ਸਾਹਮਣੇ ਦੀ ਤਰਫੋਂ ਲਿੰਕ ਰੋਡ ਦੇ ਖੱਬੇ ਪਾਸੇ ਇੱਕ ਆਦਮੀ ਆਪਣੇ ਸਿਰ ਉਪਰ ਪਲਾਸਟਿਕ ਦਾ ਗੱਟਾ ਚੁੱਕੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਪਿੱਛੇ ਨੂੰ ਮੁੜ ਪਿਆ, ਜਿਸ ਨੂੰ ਸ:ਥ: ਰਛਪਾਲ ਸਿੰਘ ਦੀ ਪੁਲਿਸ ਪਾਰਟੀ ਨੇ ਸੱਕ ਦੇ ਅਧਾਰ ਤੇ ਰੋਕਿਆ ਅਤੇ ਮੌਕੇ ਤੇ ਐਸ.ਆਈ. ਜਗਸੀਰ ਸਿੰਘ ਨੂੰ ਬੁਲਾਇਆ। ਜਿਹਨਾਂ ਨੇ ਮੌਕਾ ਤੇ ਆ ਕੇ ਰਾਜੇਸ ਸਨੇਹੀ ਬੱਤਾ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਡੀ) ਸ੍ਰੀ ਮੁਕਤਸਰ ਸਾਹਿਬ ਨੂੰ ਮੌਕੇ ਤੇ ਬੁਲਾਇਆ। ਜਿਹਨਾਂ ਦੇ ਪੁੱਛਣ ਪਰ ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਮ ਜਗਸੀਰ ਸਿੰਘ ਪੁੱਤਰ ਪਾਖਰ ਸਿੰਘ ਵਾਸੀ ਪਿੰਡ ਉਦੇਕਰਨ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੱਸਿਆ ਅਤੇ ਇਸ ਦੇ ਕਬਜੇ ਵਿੱਚਲੇ ਗੱਟੇ ਨੂੰ ਚੈੱਕ ਕਰਨ ਤੇ ਇਸ ਪਾਸੋ 2000 ਨਸ਼ੀਲੀਆਂ ਗੋਲੀਆਂ ਅਤੇ 200 ਨਸੀਲੀਆਂ ਸੀਸੀਆਂ ਬਰਾਮਦ ਕੀਤੀਆਂ। ਜਿਸ ਤੇ ਥਾਣਾ ਸਦਰ ਸ੍ਰੀ ਮੁਕਤਸਰ ਸਹਿਬ ਵਿਖੇ ਇਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਦੋਸੀ ਨੂੰ ਅਦਾਲਤ ਵਿਚ ਪੇਸ਼ ਕਰਕੇ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।