18 ਸਾਲ ਤੋਂ ਛੋਟੇ ਬੱਚੇ ਨੂੰ ਸਿਗਰੇਟ ਬੇਚੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਈ-ਸਿਗਰੇਟ ਵਿਕਰੀ ਤੇ ਹੈ ਪਾਬੰਦੀ

Share and Enjoy !

Shares

18 ਸਾਲ ਤੋਂ ਛੋਟੇ ਬੱਚੇ ਨੂੰ ਸਿਗਰੇਟ ਬੇਚੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ, ਈ-ਸਿਗਰੇਟ ਵਿਕਰੀ ਤੇ ਹੈ ਪਾਬੰਦੀ

ਸਿਵਲ ਸਰਜਨ ਬੋਲੇ — ਸਿਗਰੇਟਨੋਸ਼ੀ ਕਰੋਗੇ ਤੋ ਹੋ ਸਕਦੀ ਹੈ ਕੈਂਸਰ ਵਰਗੀ ਭਿਆਨਕ ਬੀਮਾਰੀ

ਲੁਧਿਆਣਾ (ਰਾਜਕੁਮਾਰ ਸਾਥੀ)। ਤੰਬਾਕੂ ਵਾਲੇ ਪਦਾਰਥਾਂ ਦੀ ਵਿਕਰੀ ਨੂੰ ਕੰਟ੍ਰੋਲ ਕਰਨ ਲਈ ਚਲਾਈ ਗਈ ਮੁਹਿਮ ਕੇ ਤਹਿਤ ਐਸ.ਐਮ.ਓ. ਡਾ. ਮੰਨੂ ਵਿਜ ਅਤੇ ਮੈਡੀਕਲ ਅਫ਼ਸਰ ਡਾ. ਆਸੀਸ਼ ਚਾਵਲਾ ਦੀ ਅਗੁਵਾਈ ਵਿੱਚ ਗੁਰਦੇਵ ਨਗਰ ਅਤੇ ਮਲਹਾਰ ਰੋਡ ਤੇ ਕੋਟਪਾ ਐਕਟ ਅਧੀਨ ਚੈਕਿੰਗ ਕੀਤੀ ਗਈ।

ਡਾ. ਆਸੀਸ਼ ਚਾਵਲਾ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਤਹਿਤ ਕੋਈ ਵੀ ਤੰਬਾਕੂ ਵਿਕਰੇਤਾ ਈ-ਸਿਗਰੇਟ, ਵਿਦੇਸ਼ੀ ਸਿਗਰੇਟ ਦੀ ਵਿਕਰੀ ਨਹੀਂ ਕਰ ਸਕਦਾ, ਇਸੇ ਤਰਾ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਨਾ ਹੀ ਤੰਬਾਕੂ ਉਤਪਾਦ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ। ਉਨਾਂ ਕਿਹਾ ਕਿ ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਦੀ ਵਿਕਰੀ ਕਰਨੀ ਵੀ ਵਰਜਿਤ ਹੈ। ਖੁੱਲੀ ਸਿਗਰਟ ਦੀ ਵਿਕਰੀ ਅਤੇ ਜਨਤਕ ਥਾਵਾਂ ‘ਤੇ ਸਿਗਰਟ ਅਤੇ ਤੰਬਾਕੂ ਉਤਪਾਦ ਦੀ ਵਰਤੋਂ ਦੀ ਪੂਰਨ ਤੌਰ ‘ਤੇ ਪਾਬੰਦੀ ਹੈ। ਇਸ ਮੁਹਿਮ ਦੌਰਾਨ ਜ਼ਿਲਾ ਮਾਸ ਮੀਡੀਆ ਅਫ਼ਸਰ ਹਰਜਿੰਦਰ ਸਿੰਘ, ਪੁਲਿਸ ਵਿਭਾਗ, ਡਰੱਗ ਇੰਸਪੈਕਟਰ ਸੰਦੀਪ ਕੁਮਾਰ ਦੀ ਟੀਮ ਵੱਲ਼ੋ ਤੰਬਾਕੂ ਦੀਆਂ ਦੁਕਾਨਾਂ ਨੂੰ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਐਕਟ ਦੀ ਉਲੰਘਣਾਂ ਕਰਨ ਵਾਲੇ 7 ਵਿਅਕਤੀਆਂ ਦੇ ਚਾਲਾਨ ਕੀਤੇ ਗਏ ਅਤੇ ਜੁਰਮਾਨੇ ਵੀ ਕੀਤੇ ਗਏ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਨਤਾ ਨੂੰ ਅਪੀਲ ਕੀਤੀ ਕਿ ਤੰਬਾਕੂ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ, ਇਸ ਕਰਕੇ ਇਸਦੀ ਵਰਤੋਂ ਤੋ ਪ੍ਰਹੇਜ ਕਰਨਾ ਚਾਹੀਦਾ ਹੈ। ਡਾ.ਮੰਨੂ ਵਿਜ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਕੰਟਰੋਲ ਐਕਟ ਦੀ ਪਾਲਣਾ ਜਰੂਰ ਕਰਨ। ਭਵਿੱਖ ਵਿੱਚ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।

About Post Author

Share and Enjoy !

Shares

Leave a Reply

Your email address will not be published.